Amrit wele da mukhwakh shri Harmandar sahib amritsar sahib ji, Ang-521,
23-May-2020
ਸਲੋਕ ਮਃ ੫ ॥ ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥ ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥ {ਪੰਨਾ 521}
ਪਦਅਰਥ: ਲਭਣਹਾਰੁ = ਲੱਭਣ = ਜੋਗ ਪ੍ਰਭੂ। ਕਰਮੁ = ਬਖ਼ਸ਼ਸ਼। ਮਾ ਪਿਰੀ = ਮੇਰੇ ਪਿਰ ਨੇ। ਪਸੀਐ = ਵੇਖੀਦਾ ਹੈ। ਬਿਆ = ਕੋਈ ਹੋਰ।
ਅਰਥ: ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ, (ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ।੧।
ਮਃ ੫ ॥ ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹ੍ਹਿ ਕੈ ॥ ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥ {ਪੰਨਾ 521}
ਪਦਅਰਥ: ਪਾਪੜਿਆ = ਚੰਦਰੇ ਪਾਪਾਂ ਨੂੰ। ਪਛਾੜਿ = ਨਸਾ ਦੇ, ਦੂਰ ਕਰ। ਸਚਾਵਾ = ਸੱਚ ਦਾ। ਸੰਨ੍ਹ੍ਹਿ ਕੈ = ਤਾਣ ਕੇ। ਮੰਤ੍ਰੜਾ = ਸੋਹਣਾ ਮੰਤ੍ਰ। ਚਿਤਾਰਿ = ਚੇਤੇ ਕਰ।
ਅਰਥ: ਹੇ ਨਾਨਕ! ਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ, ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ।੨।
ਪਉੜੀ ॥ ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥ ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥ ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥ ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥ ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥ ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥ ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥ ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥ {ਪੰਨਾ 521}
ਪਦਅਰਥ: ਵਾਹੁ ਵਾਹੁ = ਸ਼ਾਬਾਸ਼ੇ। ਵਾਹੁ ਵਾਹੁ ਸਿਰਜਣਹਾਰ = ਸਿਰਜਣਹਾਰ ਨੂੰ ਸ਼ਾਬਾਸ਼ੇ (ਆਖ। ਪਾਇਅਨੁ = ਪਾਈ ਹੈ ਉਸ ਨੇ {ਪਉੜੀ ਨੰ: ੧੨ ਦੇ ਲਫ਼ਜ਼ 'ਪਾਇਅਨਿ' ਤੇ ਇਸ ਲਫ਼ਜ਼ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ = ਜੋਗ ਹੈ; 'ਪਾਇਅਨਿ' = ਪਾਈਦੇ ਹਨ, ਵਰਤਮਾਨ ਕਾਲ, ਕਰਮ ਵਾਚ, ਬਹੁ-ਵਚਨ, ਅੱਨ ਪੁਰਖ}। ਠਾਢਿ = ਠੰਢਿ, ਸ਼ਾਂਤੀ। ਤਿਸੁ ਨੋ = ਉਸ ਪ੍ਰਭੂ ਨੂੰ। ਸਮਰਥਿ = ਸਮਰੱਥ ਨੇ। ਬਿਲ ਬਿਲਾਪ = ਤਰਲੇ, ਰੋਣੇ। ਪ੍ਰਤਾਪਿ = ਪ੍ਰਤਾਪ ਨਾਲ। ਕੀਤੀਅਨੁ = ਕੀਤੀ ਹੈ ਉਸ ਨੇ। ਰਖ = ਰੱਖਿਆ। ਨਿਵਾਜਿ = ਨਿਵਾਜ ਕੇ। ਥਾਪਿ = ਥਾਪ ਕੇ, ਥਾਪਣਾ ਦੇ ਕੇ। ਕਾਪਿ = ਕੱਟ ਕੇ। ਤਿਸਨ = ਤ੍ਰਿਸਨਾ। ਪੁੰਨੀ = ਪੂਰੀ ਹੋ ਗਈ। ਮਨ ਆਸ = ਮਨ ਦੀ ਆਸ। ਸੰਤੋਖਿ = ਸੰਤੋਖ ਨਾਲ। ਧ੍ਰਾਪਿ = ਰੱਜ ਕੇ। ਲੇਪੁ = ਲਾਗ, ਅਸਰ। ਪੁੰਨਿ = ਪੁੰਨ ਨਾਲ। ਪਾਪਿ = ਪਾਪ ਨਾਲ।
ਅਰਥ: (ਹੇ ਭਾਈ!) ਉਸ ਕਰਤਾਰ ਨੂੰ 'ਧੰਨ ਧੰਨ' ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ, ਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ।
ਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ, ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ।
(ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ, ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ, ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ।
(ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ।੧੩
सलोक मः ५ ॥ लधमु लभणहारु करमु करंदो मा पिरी ॥ इको सिरजणहारु नानक बिआ न पसीऐ ॥१॥ {पन्ना 521}
पद्अर्थ: लभणहारु = ढूँढनेयोग्य प्रभू। करमु = बख्शिश। मा पिरी = मेरे पिर ने। पसीअै = देखते हैं। बिआ = कोई और।
अर्थ: जब मेरे प्यारे पति ने (मेरे पर) बख्शिश की तो मैंने ढूँढने योग्य प्रभू को ढूँढ लिया, (अब) हे नानक! एक करतार ही (हर जगह) दिखाई दे रहा है, कोई और नहीं दिखता।1।
मः ५ ॥ पापड़िआ पछाड़ि बाणु सचावा संन्हि कै ॥ गुर मंत्रड़ा चितारि नानक दुखु न थीवई ॥२॥ {पन्ना 521}
पद्अर्थ: पापड़िआ = चंदरे पापों को। पछाड़ि = भगा के, दूर करके। सचावा = सॅच का। संनि् कै = तान के। मंत्रड़ा = सुहाना मंत्र। चितार = चेते कर।
अर्थ: हे नानक! सॅच (भाव, सिमरन) का तीर तान के चंदरे पापों को भगा के, सतिगुरू का सोहाना मंत्र चेते कर, (इस तरह) दुख नहीं व्याप्ता।2।
पउड़ी ॥ वाहु वाहु सिरजणहार पाईअनु ठाढि आपि ॥ जीअ जंत मिहरवानु तिस नो सदा जापि ॥ दइआ धारी समरथि चुके बिल बिलाप ॥ नठे ताप दुख रोग पूरे गुर प्रतापि ॥ कीतीअनु आपणी रख गरीब निवाजि थापि ॥ आपे लइअनु छडाइ बंधन सगल कापि ॥ तिसन बुझी आस पुंनी मन संतोखि ध्रापि ॥ वडी हूं वडा अपार खसमु जिसु लेपु न पुंनि पापि ॥१३॥ {पन्ना 521}
पद्अर्थ: वाहु वाहु = शाबाश। वाहु वाहु सिरजणहार = सृजनहार को शाबाश (कह)। पाइअनु = पाई है उसने (पउड़ी नं:12 के शब्द ‘पाइअनि’ और इस ‘पाईअनु’ में फर्क स्मरणीय है; ‘पाइअनि’ = पाते हैं, वर्तमानकाल, करम वाचक, बहुवचन, अॅन पुरख)। ठाढि = ठंड, शांति। तिसु नो = उस प्रभू को। समरथि = समरथ ने। बिल बिलाप = तरले, विरलाप। प्रतापि = प्रताप से। कीतीअनु = की है उस ने। रख = रक्षा। निवाजि = निवाज के। थापि = थाप के, पीठ ठोक के। कापि = काट के। तिसन = तृष्णा। पुंनी = पूरी हो गई। मन आस = मन की आशा। संतोखि = संतोष से। ध्रापि = तृप्त हो के। लेपु = लाग, असर। पुंनि = पुन्य से। पापि = पाप से।
अर्थ: (हे भाई!) उस करतार को ‘धन्य धन्य’ कह जिस ने (तेरे अंदर) स्वयं ठंड डाली है, उस प्रभू को याद कर जो सब जीवों पर मेहरवान है।
समर्थ प्रभू ने (जिस मनुष्य पर) मेहर की है उसके सारे प्रलाप समाप्त हो गए हैं, पूरे गुरू के प्रताप से उसके (सारे) कलेश, दुख और रोग दूर हो गए।
(जिन) गरीबों (भाव, जो दर पे आ गिरे हैं) को निवाज के पीठ ठोक के (उनकी) रक्षा उस (प्रभू) ने खुद की है, उनके सारे बंधन कट के उनको (विकारों से) उसने खुद छुड़ा लिया है, संतोष से तृप्त हो जाने के कारण उनके मन की आस पूरी हो गई है उनकी तृष्णा मिट गई है।
(पर) बेअंत (प्रभू) पति सबसे बड़ा है उसको (जीवों के किए) पुन्य अथवा पाप से (जाती तौर पर) कोई लाग-लबेड़ नहीं होता।13।
Shalok, Fifth Mehl:
I have found the object of my search - my Beloved took pity on me.
There is One Creator; O Nanak, I do not see any other. ||1||
Fifth Mehl:
Take aim with the arrow of Truth, and shoot down sin.
Cherish the Words of the Guru's Mantra, O Nanak, and you shall not suffer in pain. ||2||
Pauree:
Waaho! Waaho! The Creator Lord Himself has brought about peace and tranquility.
He is Kind to all beings and creatures; meditate forever on Him.
The all-powerful Lord has shown Mercy, and my cries of suffering are ended.
My fevers, pains and diseases are gone, by the Grace of the Perfect Guru.
The Lord has established me, and protected me; He is the Cherisher of the poor.
He Himself has delivered me, breaking all my bonds.
My thirst is quenched, my hopes are fulfilled, and my mind is contented and satisfied.
The greatest of the great, the Infinite Lord and Master - He is not affected by virtue and vice. ||13||
#sikhyouthpb #sridarbarsahib #gurugranthsahibji #gurugobindsinghji #gurbanipage #gurbaniquotes #gurunanakdevji #gurbanitimeline #waheguruji #harmandirsahin #gurdwara #sikhtemple #gurudwara #sikhworld #darbarsahib #satnamwaheguru #gurunanak #sikhexpo #gurbanitimeline #gurbaniworld #shabadgurbani
#dailygurbaniquotes #waheguru_ji_ka_khalsa_waheguru_ji_ki_fateh
#wahegurujimeharkaro #satnamwaheguru #waheguru_ji_ka_khalsa_waheguru_ji_ki_fateh_jio
Today Hukamnama Sahib
Saturday, 23 May 2020
Sri Guru Granth Sahib Ji। Ang : 521
||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ||
🌹🌹🌹🌹🌹Please cover your head & Remove your shoes before reading Hukamnama sahib Ji🌹🌹🌹🌹🌹
Tags

About Sikhyouthpb
Sora Blogging Tips is a blogger resources site is a provider of high quality blogger template with premium looking layout and robust design. The main mission of sora blogging tips is to provide the best quality blogger templates.
Subscribe to:
Post Comments (Atom)
Live Gurbani
ਰੋਜ਼ਾਨਾ ਹੁਕਮਨਾਮਾ ਸਾਹਿਬ
* ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ * *┈┉┅━❀꧁ੴ꧂❀━┅┉┈* ||ਅੱਜ ਦਾ ਫੁਰਮਾਨ|| ਸ਼...

Live kirtan
Click on the play button to play a sound:
!doctype>Popular Posts
-
* ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ * *┈┉┅━❀꧁ੴ꧂❀━┅┉┈* ||ਅੱਜ ਦਾ ਫੁਰਮਾਨ|| ਸ਼...
-
* ਹੁਕਮਨਾਮਾ ਸਾਹਿਬ ਜੀ ਪੜ੍ਹਨ ਵੇਲੇ ਆਪਣੇ ਸਿਰ ਨੂੰ ਢਕ ਕੇ ਅਤੇ ਆਪਣੇ ਬੂਟ/ਚੱਪਲ ਉਤਾਰ ਕੇ ਪੜ੍ਹਨ ਦੀ ਖੇਚਲ ਕਰੋ ਜੀ * *┈┉┅━❀꧁ੴ꧂❀━┅┉┈* ||ਅੱਜ ਦਾ ਫੁਰਮਾਨ|| ਸ਼...
-
||ਅੱਜ ਦਾ ਫੁਰਮਾਨ|| ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ|| 🌹🌹🌹🌹🌹Please cover your head & Remove your shoes before reading Hukamnam...
No comments:
Post a Comment